ਰਾਂਚੀ, 1 ਅਗਸਤ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਵੱਲੋਂ ਲੋਕਤੰਤਰੀ ਤਰੀਕੇ ਨਾਲ ਚੁਣੀਆਂ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਦੋਂ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਉਹ ‘‘ਬਿਨਾਂ ਪਾਣੀ ਤੋਂ ਮੱਛੀ ਵਾਂਗ ਤੜਫਦੀ’’ ਰਹਿੰਦੀ ਹੈ। ਉਨ੍ਹਾਂ ਇਹ ਟਿੱਪਣੀ ਸੂਬੇ ਦੇ ਤਿੰਨ ਕਾਂਗਰਸੀ ਵਿਧਾਇਕਾਂ ਇਰਫਾਨ ਅੰਸਾਰੀ, ਰਾਜੇਸ਼ ਕੱਚਪ ਅਤੇ ਨਮਨ ਵਿਕਸਲ ਦੇ ਪੱਛਮੀ ਬੰਗਾਲ ਵਿੱਚ ਨਗਦੀ ਸਣੇ ਫੜੇ ਜਾਣ ਅਤੇ ਉਨ੍ਹਾਂ ਨੂੰ ਸੀਆਈਡੀ ਦੀ ਦਸ ਦਿਨਾਂ ਹਿਰਾਸਤ ’ਚ ਭੇਜੇ ਜਾਣ ਬਾਅਦ ਆਇਆ ਹੈ। ਸੋੋਰੇਨ ਨੇ ਕਿਹਾ, ‘‘ਭਾਜਪਾ ਜਦੋਂ ਸੱਤਾ ਵਿੱਚ ਨਹੀਂ ਹੁੰਦੀ ਤਾਂ ਉਸ ਦੀ ਹਾਲਤ ਬਿਨਾਂ ਤੋਂ ਪਾਣੀ ਮੱਛੀ ਵਾਂਗ ਹੁੰਦੀ ਹੈ। ਉਹ ਘਟੀਆ ਰਾਜਨੀਤੀ ਵਿੱਚ ਰੁੱਝੀ ਹੋਈ ਹੈ। ਗ਼ੈਰ ਭਾਜਪਾ ਸ਼ਾਸਿਤ ਸੂਬਿਆਂ ਦੀ ਉਦਾਹਰਨ ਤੁਹਾਡੇ ਸਾਹਮਣੇ ਹੈ।’’ -ਪੀਟੀਆਈ