ਸੁਲਤਾਨਪੁਰ: ਭਾਜਪਾ ਦੀ ਕੌਮੀ ਕਾਰਜਕਾਰਨੀ ਵਿਚੋਂ ਬਾਹਰ ਹੋਈ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਅੱਜ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਕੱਦ ਕੋਈ ਛੋਟਾ ਨਹੀਂ ਹੋ ਜਾਂਦਾ। ਮੇਨਕਾ ਨੇ ਕਿਹਾ ਕਿ ਪਾਰਟੀ ਵਿਚ 20 ਸਾਲ ਰਹਿ ਕੇ ਉਹ ਸੰਤੁਸ਼ਟ ਹੈ। ਗਾਂਧੀ ਨੇ ਕਿਹਾ ਕਿ ਉਸ ਦਾ ਪਹਿਲਾ ਧਰਮ ਸੇਵਾ ਕਰਨਾ ਹੈ ਤੇ ਲੋਕਾਂ ਦੇ ਦਿਲ ਵਿਚ ਥਾਂ ਮਿਲਣੀ ਹੀ ਉਸ ਲਈ ਮਹੱਤਵਪੂਰਨ ਹੈ। ਮੇਨਕਾ ਦੇ ਪੁੱਤਰ ਤੇ ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੂੰ ਵੀ ਕਾਰਜਕਾਰਨੀ ਵਿਚ ਥਾਂ ਨਹੀਂ ਮਿਲੀ ਹੈ। ਮੇਨਕਾ ਨੇ ਕਿਹਾ ਕਿ ਹੋਰ ਵੀ ਕਈ ਸੀਨੀਅਰ ਆਗੂ ਹਨ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਹੈ। ਨਵੇਂ ਲੋਕਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਵਰੁਣ ਗਾਂਧੀ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਪੱਖ ਲਿਆ ਸੀ। -ਪੀਟੀਆਈ