ਨਵੀਂ ਦਿੱਲੀ, 23 ਜੂਨ
ਅਮਰੀਕਾ ਨੇ ਭਾਰਤ ਸਰਕਾਰ ਵੱਲੋਂ ਅਮਰੀਕੀ ਹਵਾਈ ਕੰਪਨੀਆਂ ਦੇ ਚਾਰਟਰਡ ਜਹਾਜ਼ਾਂ ਨੂੰ ਭਾਰਤ-ਅਮਰੀਕੀ ਮਾਰਗ ’ਤੇ ਚੱਲਣ ਦੀ ਆਗਿਆ ਦੇਣ ਤੋਂ ਇਨਕਾਰ ਕਰਨ ਨੂੰ ਪੱਖਪਾਤੀ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਕਿ ਏਅਰ ਇੰਡੀਆ ਵੰਦੇ-ਭਾਰਤ ਮਿਸ਼ਨ ਦੇ ਤਹਿਤ ਆਪ ਉਡਾਣ ਭਰ ਰਹੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸੰਯੁਕਤ ਰਾਜ ਦੇ ਆਵਾਜਾਈ ਵਿਭਾਗ (ਡੀਓਟੀ) ਦੇ ਅਧਿਕਾਰਤ ਬਿਆਨ ਨੇ ਕਿਹਾ ਕਿ ਕਿਸੇ ਵੀ ਏਅਰ ਇੰਡੀਆ ਚਾਰਟਰਡ ਜਹਾਜ਼ ਨੂੰ 22 ਜੁਲਾਈ ਤੋਂ ਭਾਰਤ-ਅਮਰੀਕਾ ਦੇ ਰਸਤੇ ’ਤੇ ਉਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਜਦ ਤਕ ਵਿਭਾਗ ਵਿਸ਼ੇਸ਼ ਤੌਰ’ ਤੇ ਇਸ ਦੀ ਮਨਜ਼ੂਰ ਨਹੀਂ ਕਰਦਾ। ਡੀਓਟੀ ਨੇ ਕਿਹਾ ਹੈ ਕਿ ਇਹ ਕਦਮ ਇਸ ਲਈ ਚੁੱਕ ਰਿਹਾ ਹੈ ਕਿਉਂਕਿ ਭਾਰਤ ਸਰਕਾਰ ਨੇ ਅਮਰੀਕੀ ਹਵਾਈ ਜਹਾਜ਼ਾਂ ਦੇ ਸੰਚਾਲਨ ਅਧਿਕਾਰ ਨੂੰ ਰੋਕਿਆ ਹੈ ਅਤੇ ਅਮਰੀਕੀ ਹਵਾਈ ਜਹਾਜ਼ਾਂ ਨਾਲ ਵਿਤਕਰਾ ਕੀਤਾ ਹੈ।