ਭੁਬਨੇਸ਼ਵਰ: ਸੱਤਾਧਾਰੀ ਧਿਰ ਬੀਜੇਡੀ ਦੇ ਫੂਲਬਨੀ ਤੋਂ ਵਿਧਾਇਕ ਅੰਗਦਾ ਕਨਹਾਰ ਨੇ ਦਸਵੀਂ ਦੀ ਬੋਰਡ ਪ੍ਰੀਖਿਆ ਪਾਸ ਕਰ ਲਈ ਹੈ। ਦਸਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ। 58 ਸਾਲਾ ਵਿਧਾਇਕ ਨੇ 72 ਪ੍ਰਤੀਸ਼ਤ ਅੰਕ ਲਏ ਹਨ। ਉਨ੍ਹਾਂ ਇਸੇ ਸਾਲ ਕੰਧਮਾਲ ਜ਼ਿਲ੍ਹੇ ਵਿਚ ਪ੍ਰੀਖਿਆ ਦਿੱਤੀ ਸੀ। ਪਾਸ ਹੋਣ ’ਤੇ ਵਿਧਾਇਕ ਨੂੰ ਵੋਟਰਾਂ, ਮਿੱਤਰਾਂ ਤੇ ਅਧਿਆਪਕਾਂ ਨੇ ਵਧਾਈ ਦਿੱਤੀ ਹੈ। ਉੜੀਸਾ ਵਿਚ 5,17,847 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਸੰਨ 1978 ਵਿਚ ਉਹ ਪਰਿਵਾਰਕ ਮੁਸ਼ਕਲਾਂ ਕਾਰਨ ਪ੍ਰੀਖਿਆ ਨਹੀਂ ਦੇ ਸਕੇ ਸਨ। -ਪੀਟੀਆਈ