ਨਵੀਂ ਦਿੱਲੀ: ਸੁਪਰੀਮ ਕੋਰਟ ਵਲੋਂ ਤਹਿਲਕਾ ਮੈਗਜ਼ੀਨ ਦੇ ਬਾਨੀ ਤਰੁਣ ਤੇਜਪਾਲ ਖ਼ਿਲਾਫ਼ ਸਰੀਰਕ ਸੋਸ਼ਣ ਮਾਮਲੇ ਦੀ ਸੁਣਵਾਈ ਨੂੰ ਮੁਕੰਮਲ ਕਰਨ ਲਈ 31 ਮਾਰਚ ਤੱਕ ਦਾ ਵਾਧਾ ਕੀਤਾ ਗਿਆ ਹੈ। ਤੇਜਪਾਲ ’ਤੇ ਗੋਆ ਦੇ ਪੰਜ ਤਾਰਾ ਹੋਟਲ ਦੀ ਲਿਫਟ ਵਿੱਚ ਸਾਲ 2013 ਵਿੱਚ ਸਾਬਕਾ ਮਹਿਲਾ ਸਾਥੀ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ਲੱਗੇ ਸਨ। ਪਹਿਲਾਂ ਇਸ ਕੇਸ ਦੀ ਸੁਣਵਾਈ 31 ਦਸੰਬਰ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਸਨ। -ਪੀਟੀਆਈ