ਨਵੀਂ ਦਿੱਲੀ, 9 ਮਈ
ਕੇਂਦਰੀ ਰਿਜ਼ਰਵ ਪੁਲੀਸ ਫੋਰਸ ਨੇ ਬਿਹਾਰ ’ਚ ਤਾਇਨਾਤ ਆਪਣੇ ਇੱਕ ਡਿਪਟੀ ਇੰਸਪੈਕਟਰ ਜਨਰਲ (ਡੀਜੀਆਈ) ਖ਼ਿਲਾਫ਼ ਇੱਕ ਮਹਿਲਾ ਡਾਕਟਰ ਨਾਲ ਬਦਸਲੂਕੀ ਦੇ ਦੋਸ਼ ਹੇਠ ਜਾਂਚ ਦੇ ਹੁਕਮ ਦਿੱਤੇ ਹਨ।
ਨੀਮ ਫੌਜੀ ਦਸਤੇ ਨੇ ਅੱਜ ਇਹ ਜਾਣਕਾਰੀ ਦਿੱਤੀ। ਸਬੰਧਤ ਮਹਿਲਾ ਡਾਕਟਰ ਮੁਜ਼ੱਫਰਨਗਰ ’ਚ ਸੀਆਰਪੀਐੱਫ ਦੇ ਕੰਪੋਜ਼ਿਟ ਹਸਪਤਾਲ ’ਚ ਤਾਇਨਾਤ ਹੈ ਜਦਕਿ ਅਧਿਕਾਰੀ ਸੁਰਿੰਦਰ ਪ੍ਰਸਾਦ ਮੁਜ਼ੱਫਰਨਗਰ ਰੇਂਜ ਦਾ ਡੀਆਈਜੀ ਹੈ। ਸੀਆਰਪੀਐੱਫ ਦੇ ਬੁਲਾਰੇ ਨੇ ਕਿਹਾ, ‘ਦੋਸ਼ ਹੈ ਕਿ ਉਨ੍ਹਾਂ (ਪ੍ਰਸਾਦ ਨੇ) ਦੇਰ ਰਾਤ ਵਾਰ ਵਾਰ ਫੋਨ ਕੀਤਾ ਅਤੇ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ’ਚ ਮਹਿਲਾ ਡਾਕਟਰ ਦੀ ਰਿਹਾਇਸ਼ ’ਤੇ ਗਏ।’ ਬਿਆਨ ’ਚ ਕਿਹਾ ਗਿਆ ਹੈ ਕਿ ਤੱਥਾਂ ਦਾ ਪਤਾ ਲਾਉਣ ਲਈ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਦੋਸ਼ੀ ਪਾਏ ਜਾਣ ’ਤੇ ਡੀਆਈਜੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
-ਪੀਟੀਆਈ