ਨਵੀਂ ਦਿੱਲੀ, 9 ਜੂਨ
ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਸਰਕਾਰ ‘ਤੇ ਰਾਜ ਵਿਚ ਰਾਜਨੀਤਿਕ ਹਿੰਸਾ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਮੁੱਖ ਮੰਤਰੀ ਮਮਤਾ ਬੈਨਰਜੀ ਮਹਿੰਗਾ ਪਵੇਗਾ ਤੇ ਬੰਗਾਲ ਦੀ ਜਨਤਾ ਉਨ੍ਹਾਂ ਨੂੰ ਸਿਆਸੀ ਸ਼ਰਨਾਰਥੀ ਬਣਾ ਦੇਵੇਗੀ।
ਪੱਛਮੀ ਬੰਗਾਲ ‘ਜਨ ਸੰਵਾਦ ਰੈਲੀ’ ਨੂੰ ਆਨਲਾਈਨ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਲੋਕਾਂ ਨੂੰ ‘ਬੰਗਾਲ ਵਿਚ ਤਬਦੀਲੀ ਦੀ ਲੜਾਈ’ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪੱਛਮੀ ਬੰਗਾਲ ਇਕਲੌਤਾ ਸੂਬਾ ਹੈ ਜਿਥੇ ਰਾਜਨੀਤਿਕ ਹਿੰਸਾ ਦਾ ਬੋਲਬਾਲਾ ਹੈ, ਜਦਕਿ ਰਾਜਨੀਤਿਕ ਹਿੰਸਾ ਕਿਤੇ ਵੀ ਨਹੀਂ ਹੋਣੀ ਚਾਹੀਦੀ। ਬੰਗਾਲ ਵਿਚ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਨਾ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਕਬੂਲ ਨਾ ਹੋ ਜਾਣ ਇਸ ਡਰ ਤੋਂ ਮਮਤਾ ਦੀਦੀ ਨੇ ਬੰਗਾਲ ਧਰਤੀ ‘ਤੇ ਇਹ ਯੋਜਨਾ ਲਾਗੂ ਨਹੀਂ ਕਰਨਾ ਚਾਹੁੰਦੀ।ਸ਼ਾਹ ਨੇ ਕਿਹਾ, ‘ਤੁਸੀਂ ਕਮਿਊਨਿਸਟ ਅਤੇ ਤ੍ਰਿਣਮੂਲ ਦੋਵਾਂ ਨੂੰ ਅਜ਼ਮਾਇਆ ਹੈ ਤੇ ਹੁਣ ਭਾਜਪਾ ਨੂੰ ਮੌਕਾ ਦਿਓ। ਇਥੇ ਕੋਈ ਭ੍ਰਿਸ਼ਟਾਚਾਰ ਨਹੀਂ ਹੋਵੇਗਾ ਅਤੇ ਬੰਗਾਲ ਵਿਕਾਸ ਦੇ ਰਾਹ ‘ਤੇ ਅੱਗੇ ਵਧੇਗਾ।