ਨਵੀਂ ਦਿੱਲੀ, 22 ਮਈ
ਸੀਬੀਐਸਈ ਦੀ 12ਵੀਂ ਜਮਾਤ ਦੀ ਪ੍ਰੀਖਿਆ ਕਰੋਨਾ ਕਾਰਨ ਸਾਰੇ ਵਿਸ਼ਿਆਂ ਦੀ ਥਾਂ ਸਿਰਫ ਮੁੱਖ ਵਿਸ਼ਿਆਂ ਦੀ ਲਈ ਜਾ ਸਕਦੀ ਹੈ ਤੇ ਰਾਜਾਂ ਵਿਚ ਕਰੋਨਾ ਦੇ ਹਾਲਾਤ ਅਨੁਸਾਰ ਪ੍ਰੀਖਿਆ ਦੋ ਪੜਾਅ ਵਿਚ ਲਈ ਜਾ ਸਕਦੀ ਹੈ। ਇਹ ਸੁਝਾਅ ਕੇਂਦਰੀ ਸਿੱਖਿਆ ਮੰਤਰੀ ਦੀ ਸੂਬਿਆਂ ਦੇ ਸਿੱਖਿਆ ਮੰਤਰੀਆਂ ਨਾਲ 23 ਮਈ ਦੀ ਮੀਟਿੰਗ ਵਿਚ ਵਿਚਾਰੇ ਜਾ ਸਕਦੇ ਹਨ। ਸਿੱਖਿਆ ਮੰਤਰਾਲੇ ਨੇ 12ਵੀਂ ਜਮਾਤ ਦੀ ਪ੍ਰੀਖਿਆ ਕਰਵਾਉਣ ਸਬੰਧੀ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਤੇ ਹੋਰਾਂ ਤੋਂ ਸੁਝਾਅ ਮੰਗੇ ਹਨ ਜਿਨ੍ਹਾਂ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਣ ਵਾਲੀ ਉਚ ਪੱਧਰੀ ਮੀਟਿੰਗ ਵਿਚ ਚਰਚਾ ਕੀਤੀ ਜਾਵੇਗੀ। ਦੂਜੇ ਪਾਸੇ ਬੋਰਡ ਦੇ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿਚ ਹਾਲੇ ਕੁਝ ਵੀ ਤੈਅ ਨਹੀਂ ਕੀਤਾ ਗਿਆ ਤੇ ਭਲਕੇ ਦੀ ਮੀਟਿੰਗ ਵਿਚ ਸਾਰੀਆਂ ਧਿਰਾਂ ਦੇ ਵਿਚਾਰ ਸੁਣਨ ਤੋਂ ਬਾਅਦ ਹੀ ਫੈਸਲਾ ਕੀਤਾ ਜਾਵੇਗਾ।-ਪੀਟੀਆਈ