ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਾਇਰੈਕਟਰ ਸੰਜੈ ਕੁਮਾਰ ਮਿਸ਼ਰਾ ਦੇ ਕਾਰਜਕਾਲ ’ਚ ਇਕ ਸਾਲ ਲਈ 18 ਨਵੰਬਰ, 2022 ਤੱਕ ਵਾਧਾ ਕਰ ਦਿੱਤਾ ਗਿਆ ਹੈ। ਕੇਂਦਰ ਵੱਲੋਂ ਪਿਛਲੇ ਹਫ਼ਤੇ ਈਡੀ ਅਤੇ ਸੀਬੀਆਈ ਦੇ ਡਾਇਰੈਕਟਰਾਂ ਦੇ ਕਾਰਜਕਾਲ ’ਚ ਪੰਜ ਸਾਲ ਤੱਕ ਦੇ ਵਾਧੇ ਲਈ ਆਰਡੀਨੈਂਸ ਲਿਆਂਦਾ ਗਿਆ ਹੈ। 1984 ਬੈਚ ਦੇ ਆਈਆਰਐੱਸ ਅਫ਼ਸਰ ਮਿਸ਼ਰਾ ਦਾ ਕਾਰਜਕਾਲ ਵੀਰਵਾਰ ਨੂੰ ਖ਼ਤਮ ਹੋਣਾ ਸੀ। ਮਿਸ਼ਰਾ ਨੂੰ ਪਹਿਲਾਂ ਦੋ ਸਾਲਾਂ ਲਈ ਈਡੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਅਤੇ ਬਾਅਦ ’ਚ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਕਾਰਜਕਾਲ ਨੂੰ ਦੋ ਦੀ ਥਾਂ ’ਤੇ ਤਿੰਨ ਸਾਲ ਲਈ ਵਧਾ ਦਿੱਤਾ ਸੀ। -ਪੀਟੀਆਈ