ਨਵੀਂ ਦਿੱਲੀ, 15 ਜੂਨ
ਕੋਵਿਡ-19 ਟੀਕੇ ਦੇ ਮਾੜੇ ਪ੍ਰਭਾਵ ਦਾ ਅਧਿਐਨ ਕਰਨ ਵਾਲੇ ਸਰਕਾਰੀ ਪੈਨਲ ਨੇ ਟੀਕਾਕਰਨ ਤੋਂ ਬਾਅਦ ਐਨਾਫਾਈਲੈਕਸਿਸ ਕਾਰਨ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ। ਪੈਨਲ ਦੁਆਰਾ ਕੋਵੀਡ-19 ਟੀਕਾਕਰਨ ਬਾਅਦ ਆਉਣ ਵਾਲੀਆਂ ਗੰਭੀਰ ਪ੍ਰਤੀਕ੍ਰਿਆਵਾਂ ਬਾਰੇ 31 ਰਿਪੋਰਟਾਂ ਅਧਿਐਨ ਕਰਨ ਮਗਰੋਂ ਇਹ ਸਿੱਟਾ ਕੱਢਿਆ ਹੈ। ਨੈਸ਼ਨਲ ਏਈਐੱਫਆਈ ਕਮੇਟੀ ਦੀ ਰਿਪੋਰਟ ਅਨੁਸਾਰ 68 ਸਾਲਾ ਵਿਅਕਤੀ ਦੀ 8 ਮਾਰਚ 2021 ਨੂੰ ਟੀਕਾ ਲਗਾਉਣ ਤੋਂ ਬਾਅਦ ਐਨਾਫਾਈਲੈਕਸਿਸ (ਗੰਭੀਰ ਐਲਰਜੀ) ਕਾਰਨ ਮੌਤ ਹੋ ਗਈ। “ਐਨਾਫਾਈਲੈਕਸਿਸ ਦੇ ਕਾਰਨ ਕੋਵਿਡ-19 ਟੀਕਾਕਰਨ ਨਾਲ ਜੁੜੀ ਇਹ ਪਹਿਲੀ ਮੌਤ ਹੈ। ਟੀਕਾ ਲਾਉਣ ਤੋਂ ਬਾਅਦ ਟੀਕਾ ਕੇਂਦਰ ’ਤੇ 30 ਮਿੰਟ ਉਡੀਕ ਕਰਨੀ ਹੁੰਦੀ ਹੈ ਤੇ ਇਸ ਦੌਰਾਨ ਕਿਸੇ ਤਰ੍ਹਾਂ ਦੀ ਐਲਰਜੀ ਸਾਹਮਣੇ ਆ ਜਾਂਦੀ ਹੈ। ਇਸ ਦੌਰਾਨ ਮੌਕੇ ਮਿਲੇ ਇਲਾਜ ਨਾਲ ਮੌਤ ਟਾਲੀ ਜਾ ਸਕਦੀ ਹੈ।