ਸੁਰੇਸ਼ ਐੱਸ. ਡੁੱਗਰ
ਜੰਮੂ, 28 ਸਤੰਬਰ
ਸੁਰੱਖਿਆ ਬਲਾਂ ਨੇ ਉੜੀ ਸੈਕਟਰ ਵਿੱਚ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਹੈ ਤੇ ਦੂਜੇ ਨੂੰ ਜ਼ਿੰਦਾ ਕਾਬੂ ਕਰ ਲਿਆ। 8 ਦਿਨਾਂ ਵਿੱਚ ਉੜੀ ਵਿੱਚ ਇਹ ਲਗਾਤਾਰ ਤੀਜਾ ਮੁਕਬਾਲਾ ਹੈ, ਜਿਸ ਵਿੱਚ 4 ਅਤਿਵਾਦੀ ਮਾਰੇ ਗਏ ਹਨ ਅਤੇ 4 ਫ਼ੌਜੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਸ੍ਰੀਨਗਰ ਵਿੱਚ ਦੋ ਗਰਾਊਂਡ ਵਰਕਰਾਂ ਨੂੰ ਫੜਨ ਦੇ ਨਾਲ ਪੁਲਵਾਮਾ ਵਿੱਚ ਅਤਿਵਾਦੀ ਟਿਕਾਣੇ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ।