ਸ਼ਿਮਲਾ, 8 ਅਗਸਤ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਘੱਟੋ-ਘੱਟ ਦੋ ਪਿੰਡਾਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਇਕ 15 ਸਾਲਾ ਲੜਕੇ ਦੀ ਮੌਤ ਹੋ ਗਈ ਅਤੇ ਕੁਝ ਮਕਾਨਾਂ ਨੂੰ ਖਾਲੀ ਕਰਵਾਉਣਾ ਪਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚੰਬਾ ਜ਼ਿਲ੍ਹਾ ਐਮਰਜੈਂਸੀ ਅਪ੍ਰੇਸ਼ਨ ਕੇਂਦਰ ਨੇ ਕਿਹਾ ਕਿ ਭਡੋਗਾ ਅਤੇ ਖੰਡਵਾ ਪਿੰਡਾਂ ਵਿੱਚ ਲੰਘੀ ਰਾਮ ਅਚਾਨਕ ਭਾਰੀ ਮੀਂਹ ਹੋਇਆ। ਸਟੇਟ ਆਫ਼ਤ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਭਡੋਗਾ ਵਿੱਚ ਵਿਜੈ ਕੁਮਾਰ (15) ਦੀ ਮੌਤ ਹੋ ਗਈ ਜਦਕਿ ਕੁਝ ਲੋਕ ਜ਼ਖ਼ਮੀ ਹੋ ਗਏ। -ਪੀਟੀਆਈ