ਰਾਂਚੀ: ਪੁਲੀਸ ਨੇ ਸਿਖਰਲੇ ਮਾਓਵਾਦੀ ਆਗੂ ਪ੍ਰਸ਼ਾਂਤ ਬੋਸ ਉਰਫ਼ ਕਿਸ਼ਨ ਦਾ ਤੇ ਉਸ ਦੀ ਪਤਨੀ ਸ਼ੀਲਾ ਮਰਾਂਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੋਸ ਸੀਪੀਆਈ(ਐੱਮ) ਦਾ ਪੋਲਿਟਬਿਊਰ ਮੈਂਬਰ ਹੈ ਤੇ ਉਸ ਦੇ ਸਿਰ ’ਤੇ ਇਕ ਕਰੋੜ ਰੁਪਏ ਦਾ ਇਨਾਮ ਸੀ। ਬੁੱਧੀਜੀਵੀ ਵਜੋਂ ਜਾਣਿਆ ਜਾਂਦਾ ਪ੍ਰਸ਼ਾਂਤ ਬੋਸ ਭਾਰਤੀ ਮਾਓਵਾਦੀ ਕਮਿਊਨਿਸਟ ਸੈਂਟਰ ਦਾ ਮੁਖੀ ਸੀ। ਮਰਾਂਡੀ ਵੀ ਸੀਪੀਐੈੱਮ ਦੀ ਮੈਂਬਰ ਹੈ। ਜਥੇਬੰਦੀ ਦੀ ਕੇਂਦਰੀ ਕਮੇਟੀ ਦਾ ਆਗੂ ਬੋਸ ਕਈ ਅਪਰਾਧਿਕ ਕੇਸਾਂ ਵਿੱਚ ਲੋੜੀਂਦਾ ਸੀ। ਉਹ ਸੀਪੀਐੱਮ ਦੀ ਪੂਰਬੀ ਖੇਤਰੀ ਬਿਊਰੋ ਦਾ ਵੀ ਸਕੱਤਰ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮਾਓਵਾਦੀ ਜੋੜੇ ਨੂੰ ਇਕ ਸੂਹ ਦੇ ਆਧਾਰ ’ਤੇ ਗ਼੍ਰਿਫ਼ਤਾਰ ਕੀਤਾ ਗਿਆ ਹੈ। -ਏਜੰਸੀ