ਨਵੀਂ ਦਿੱਲੀ: ਕੋਵਿਡ ਟੀਕਾਕਰਨ ਲਈ 18 ਤੋਂ 44 ਸਾਲ ਦੇ ਲੋਕਾਂ ਵਾਸਤੇ ‘ਕੋਵਿਨ’ ਵੈੱਬਸਾਈਟ ’ਤੇ ‘ਆਨ-ਸਾਈਟ’ ਰਜਿਸਟਰੇਸ਼ਨ ਅਤੇ ਅਪਾਇੰਟਮੈਂਟ ਦੀ ਸਹੂਲਤ ਸ਼ੁਰੂ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਸਹੂਲਤ ਅਜੇ ਸਰਕਾਰੀ ਟੀਕਾਕਰਨ ਕੇਂਦਰਾਂ ਨੂੰ ਹੀ ਮਿਲੇਗੀ। ਨਿੱਜੀ ਟੀਕਾਕਰਨ ਕੇਂਦਰਾਂ ਨੂੰ ਅਜੇ ਇਹ ਸਹੂਲਤ ਨਹੀਂ ਮਿਲੇਗੀ ਅਤੇ ਉਨ੍ਹਾਂ ਨੂੰ ‘ਆਨਲਾਈਨ ਅਪਾਇੰਟਮੈਂਟ’ ਲਈ ਵੱਖਰੇ ਤੌਰ ’ਤੇ ਆਪਣੀ ਟੀਕਾਕਰਨ ਸਮਾਂ ਸੂਚੀ ਪ੍ਰਕਾਸ਼ਿਤ ਕਰਨੀ ਹੋਵੇਗੀ। -ਪੀਟੀਆਈ