ਭੋਪਾਲ, 16 ਜੁਲਾਈ
ਮੱਧ ਪ੍ਰਦੇਸ਼ ਦੇ ਇੱਕ ਮੰਦਰ ਵਿੱਚ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਵਾਪਰੀ ਹੈ। ਇੱਕ ਵਿਅਕਤੀ ਨੇ ਆਪਣੀ ਸੁੱਖਣਾ ਪੂਰੀ ਹੋਣ ’ਤੇ ਚੜ੍ਹਾਵੇ ਵਜੋਂ ਨੌਜਵਾਨ ਦੀ ਬਲੀ ਦੇ ਦਿੱਤੀ। ਮ੍ਰਿਤਕ ਦੀ ਪਛਾਣ ਦਿਵਿਆਂਸ਼ ਕੋਲ, ਜਦੋਂਕਿ ਮੁਲਜ਼ਮ ਦੀ ਪਛਾਣ ਰਾਮਲਾਲ ਪ੍ਰਜਾਪਤੀ ਵਜੋਂ ਹੋਈ ਹੈ। ਰੇਵਾ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਸਬੰਧਿਤ ਤਿੰਨ ਧੀਆਂ ਦੇ ਬਾਪ ਪ੍ਰਜਾਪਤੀ ਨੇ ਸੁਖਣਾ ਸੁੱਖੀ ਸੀ ਕਿ ਉਸ ਦੇ ਘਰ ਮੁੰਡਾ ਹੋਣ ’ਤੇ ਉਹ ਦੇਵੀ ਨੂੰ ਚੜ੍ਹਾਵੇ ਵਜੋਂ ਨੌਜਵਾਨ ਦੀ ਬਲੀ ਦੇੇਵੇਗਾ। ਉਸ ਦੀ ਪਤਨੀ ਗਰਭਵਤੀ ਸੀ। ਜਦੋਂ ਉਸ ਦੇ ਘਰ ਮੁੰਡਾ ਹੋਇਆ ਤਾਂ ਉਸ ਨੇ ਚੜ੍ਹਾਵੇ ਵਜੋਂ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਦਿਵਿਆਂਸ਼ ਨੂੰ ਮੰਦਰ ਵਿੱਚ ਲਿਜਾ ਕੇ ਉਸ ਦੀ ਕੁੱਟ‘ਕੁੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਆਈਏਐੱਨਐੱਸ