ਸ੍ਰੀਨਗਰ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਯੂਟੀ ਵਿੱਚ ਨਿਯਮਾਂ ’ਚ ਬਦਲਾਅ ਕਾਰਨ ਉਹ ਉਨ੍ਹਾਂ ਨੂੰ 18 ਸਾਲ ਪਹਿਲਾਂ ਮਿਲੀ ਸਰਕਾਰੀ ਰਿਹਾਇਸ਼ ਨੂੰ ਆਪਣੀ ਮਰਜ਼ੀ ਨਾਲ ਖਾਲੀ ਕਰਨਾ ਚਾਹੁੰਦੇ ਹਨ। ਲੋਕ ਸਭਾ ਮੈਂਬਰ ਰਹੇ ਸ੍ਰੀ ਅਬਦੁੱਲਾ ਨੂੰ ਉੱਚ ਸੁਰੱਖਿਆ ਵਾਲੇ ਗੁਪਕਾਰ ਇਲਾਕੇ ’ਚ ਸਥਿਤ ਇਹ ਸਰਕਾਰੀ ਰਿਹਾਇਸ਼ ਸਾਲ 2002 ਵਿੱਚ ਮੁਹੱਈਆ ਕਰਵਾਈ ਗਈ ਸੀ। -ਪੀਟੀਆਈ