ਪੱਤਰ ਪ੍ਰੇਰਕ
ਰਤੀਆ, 14 ਦਸੰਬਰ
ਨੇੜਲੇ ਪਿੰਡ ਹਸੰਗਾ ਦੇ ਇਕ ਵਿਅਕਤੀ ਨੇ ਹਰਿਆਣਾ ਬੀਜ ਵਿਕਾਸ ਲਿਮਟਿਡ ਦੇ ਰਤੀਆ ਦਫਤਰ ਤੋ ਬੀਜ ਖਰੀਦ ਕੇ ਕਣਕ ਦੀ ਫ਼ਸਲ ਬੀਜੀ ਤਾਂ ਉਹ ਖ਼ਰਾਬ ਨਿਕਲੀ। ਇਸ ਬਾਰੇ ਕਿਸਾਨ ਹਰਵਿੰਦਰ ਸਿੰਘ ਨੇ ਸੀਐੱਮ ਵਿੰਡੋ, ਹਰਿਆਣਾ ਬੀਜ ਵਿਕਾਸ ਲਿਮਟਡ ਦੇ ਡਾਇਰੈਕਟਰ ਅਤੇ ਡਿਪਟੀ ਕਮਿਸ਼ਨਰ ਕੋਲ ਕੀਤੀ ਅਤੇ ਕਿਸਾਨ ਨੇ ਹੋਏ ਨੁਸਕਾਨ ਦਾ ਮੁਆਵਜ਼ਾ ਦੇਣ ਦੀ ਮੰਗ ਰੱਖੀ। ਉਸ ਦੀ ਸ਼ਿਕਾਇਤ ਤੇ ਟੋਹਾਣਾ ਦਫ਼ਤਰ ਦੇ ਅਧਿਕਾਰੀ ਨੇ ਫ਼ਸਲ ਦੀ ਜਾਂਚ ਕੀਤੀ ਅਤੇ ਉਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਅਤੇ ਕਣਕ ਦੀ ਫ਼ਸਲ ਖਰਾਬ ਹੋਣ ਕਾਰਨ ਵਾਹ ਦਿੱਤੀ। ਉਸ ਨੇ ਆਪਣੀ ਸ਼ਿਕਾਇਤ ’ਚ ਛੇ ਏਕੜ ਕਣਕ ਦੀ ਬਿਜਾਈ ਲਈ 5640 ਰੁਪਏ ਦਾ ਬੀਜ ਖ਼ਰੀਦਿਆ ਸੀ, ਪਰ ਹੁਣ ਫ਼ਸਲ ਖ਼ਰਾਬ ਨਿਕਲ ਗਈ ਹੈ। ਉਸ ਦਾ ਹਜ਼ਾਰਾਂ ਰੁਪਏ ਕਣਕ ਦੀ ਫ਼ਸਲ ਬੀਜਣ ’ਤੇ ਨੁਕਸਾਨ ਹੋ ਗਿਆ। ਹਰਿਆਣਾ ਬੀਜ ਵਿਕਾਸ ਨਿਗਮ ਦੇ ਅਸਿਸਟੈਂਟ ਮਾਰਕੀਟਿੰਗ ਅਫਸਰ ਡਾ. ਪ੍ਰਦੀਪ ਸਾਂਗਵਾਨ ,ਓਮ ਸਿੰਘ, ਭਜਨ ਲਾਲ ਮੌਕੇ ਪਹੁੰਚੇ। ਉਨ੍ਹਾਂ ਨੇ ਫ਼ਸਲ ਖ਼ਰਾਬ ਹੋਣ ਬਾਰੇ ਮੈਨੇਜਰ ਕਰਤਾਰ ਸਿੰਘ ਨੂੰ ਰਿਪੋਰਟ ਭੇਜੀ ਗਈ। ਉਕਤ ਕਿਸਾਨ ਨੇ ਉੱਚ ਅਧਿਕਾਰੀਆਂ ਬਣਦੇ ਮੁਆਵਜ਼ੇ ਦੀ ਮੰਗ ਕੀਤੀ ਹੈ।