ਪਣਜੀ, 3 ਜਨਵਰੀ
ਮੁੰਬਈ ਤੋਂ ਗੋਆ ਆਏ ਕਾਰਡੇਲੀਆ ਕਰੂਜ਼ ਜਹਾਜ਼ ਵਿੱਚ ਸਵਾਰ 2,000 ਤੋਂ ਵੱਧ ਲੋਕਾਂ ਵਿੱਚੋਂ 66 ਜਣੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸੂਬੇ ਦੇ ਸਿਹਤ ਮੰਤਰੀ ਵਿਸ਼ਵਜ਼ੀਤ ਰਾਣੇ ਵੱਲੋਂ ਅੱਜ ਇਹ ਜਾਣਕਾਰੀ ਦਿੱਤੀ ਗਈ। ਮੁੰਬਈ ਤੋਂ ਗੋਆ ਆਏ ਇਸ ਜਹਾਜ਼ ’ਚ ਨਵੇਂ ਸਾਲ ਦੀ ਛੁੱਟੀ ’ਤੇ ਨਿਕਲੇ ਲੋਕ ਸਵਾਰ ਸਨ। ਪੀਪੀਈ ਕਿੱਟ ਪਹਿਨੀ ਇੱਕ ਮੈਡੀਕਲ ਟੀਮ ਨੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਂਚ ਕੀਤੀ। ਅਧਿਕਾਰੀਆਂ ਨੇ ਨਿਰਦੇਸ਼ ਦਿੱਤੇ ਸਨ ਕਿ ਆਰਟੀ-ਪੀਸੀਆਰ ਜਾਂਚ ਰਿਪੋਰਟ ਤੋਂ ਬਿਨਾਂ ਕਿਸੇ ਵੀ ਸਵਾਰ ਨੂੰ ਜਹਾਜ਼ ਵਿੱਚੋਂ ਉੱਤਰਨ ਦੀ ਆਗਿਆ ਨਹੀਂ ਮਿਲਣੀ ਚਾਹੀਦੀ। ਕਾਰਡੇਲੀਆ ਜਹਾਜ਼ ਮੁਰਗਾਂਵ ਬੰਦਰਵਾਹ ਕਰੂਜ਼ ਟਰਮੀਨਲ ਨੇੜੇ ਖੜ੍ਹਾ ਹੈ। -ਪੀਟੀਆਈ