ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਅਮਰੀਕਾ, ਇੰਗਲੈਂਡ, ਜਰਮਨੀ ਅਤੇ ਫਰਾਂਸ ਦੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡਧਾਰਕਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਮੁਲਕਾਂ ਦੇ ਹੋਰ ਵਿਦੇਸ਼ੀਆਂ ਨੂੰ ਕਾਰੋਬਾਰ, ਮੈਡੀਕਲ ਅਤੇ ਰੁਜ਼ਗਾਰ ਲਈ ਭਾਰਤੀ ਵੀਜ਼ੇ ਦੀ ਸਹੂਲਤ ਲੈਣ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਭਾਰਤੀ ਨਾਗਰਿਕ ਹੁਣ ਇਨ੍ਹਾਂ ਮੁਲਕਾਂ ’ਚ ਕਿਸੇ ਵੀ ਤਰ੍ਹਾਂ ਦੇ ਵੀਜ਼ੇ ’ਤੇ ਜਾ ਸਕਦੇ ਹਨ। -ਪੀਟੀਆਈ