
ਨਵੀਂ ਦਿੱਲੀ (ਟਨਸ): ਕੌਮੀ ਰਾਜਧਾਨੀ ਵਿੱਚ ਭਲਕੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਨੂੰ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਅਤੇ ਖਾੜਕੂ ਜਥੇਬੰਦੀਆਂ ਵੱਲੋਂ ਹਾਈਜੈਕ ਕਰਨ ਤੇ ਅੜਿੱਕੇ ਡਾਹੁਣ ਦੀਆਂ ਖ਼ੁਫੀਆ ਰਿਪੋਰਟਾਂ ਮਿਲਣ ਮਗਰੋਂ ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਵਧੇਰੇ ਚੌਕਸ ਰਹਿਣ ਤੇ ਸੁਰੱਖਿਆ ਏਜੰਸੀ ਦੇ ‘ਅੱਖ ਅਤੇ ਕੰਨ’ ਵਜੋਂ ਵਿਚਰਨ ਲਈ ਕਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਦੇ ਟਰੈਕਟਰ ਮਾਰਚ ਵਿੱਚ ਵਿਘਨ ਪਾਉਣ ਤੇ ਭਾਰਤ ਨੂੰ ਬਦਨਾਮ ਕਰਨ ਲਈ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਚੇਤੇ ਰਹੇ ਕਿ ਦਿੱਲੀ ਪੁਲੀਸ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ਅਜਿਹੇ 300 ਤੋਂ ਵੱਧ ਟਵਿੱਟਰ ਹੈਂਡਲਾਂ ਦਾ ਪਤਾ ਲਾਇਆ ਹੈ, ਜੋ ਕਿਸਾਨਾਂ ਦੇ ਤਜਵੀਜ਼ਤ ਮਾਰਚ ਨੂੰ ਸਾਬੋਤਾਜ ਕਰਨ ਲਈ ਪਾਕਿਸਤਾਨ ਤੋਂ ਚਲਾਏ ਜਾ ਰਹੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ