ਨਵੀਂ ਦਿੱਲੀ, 30 ਅਗਸਤ
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸਸੀਬੀਏ) ਨੇ ਅੱਜ ਚੀਫ ਜਸਟਿਸ ਐੱਨ ਵੀ ਰਾਮੰਨਾ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਆਫਲਾਈਨ ਜਾਂ ਅਦਾਲਤੀ ਕਮਰੇ ’ਚ ਸੁਣਵਾਈ ਬਹਾਲ ਕਰਨ ਸਬੰਧੀ ਸਿਖਰਲੀ ਅਦਾਲਤ ਵੱਲੋਂ ਜਾਰੀ ਨਿਯਮਾਂ (ਐੱਸਓਪੀ) ਦੇ ਕਾਰਗਰ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਸ ਦੇ ਮੈਂਬਰ ਇੰਨੀਆਂ ਜ਼ਿਆਦਾ ਸ਼ਰਤਾਂ ਜੁੜੀਆਂ ਹੋਣ ਕਾਰਨ ਇਸ ਨੂੰ ਅਪਣਾਉਣਾ ਨਹੀਂ ਚਾਹੁੰਣਗੇ। ਬਾਰ ਕੌਂਸਲ ਨੇ ਵਿਸ਼ੇਸ਼ ਪਾਸ ਬਿਨਾਂ ਸੁਪਰੀਮ ਕੋਰਟ ਦੇ ਉੱਚ ਸੁਰੱਖਿਆ ਵਾਲੇ ਇਲਾਕੇ ’ਚ ਵਕੀਲਾਂ ਦੇ ਦਾਖਲੇ ’ਤੇ ਪਾਬੰਦੀ ਲਾਉਣ ਸਮੇਤ ਐੱਸਓਪੀ ਦੀਆਂ ਕਈ ਸ਼ਰਤਾਂ ’ਤੇ ਇਤਰਾਜ਼ ਜਤਾਇਆ ਹੈ। -ਪੀਟੀਆਈ