ਨਵੀਂ ਦਿੱਲੀ, 17 ਸਤਬੰਰ
ਏਮਸ ਦੀ ਫੈਕਲਟੀ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੂੰ ਪੱਤਰ ਲਿਖ ਕੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਨੂੰ ਨਵਾਂ ਨਾਂ ਦੇਣ ਸਬੰਧੀ ਪ੍ਰਸਤਾਵ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਸੰਸਥਾ ਆਪਣੀ ਪਛਾਣ ਗੁਆ ਦੇਵੇਗੀ। ਫੈਕਲਟੀ ਐਸੋਸੀਏਸ਼ਨ ਆਫ਼ ਏਮਸ (ਫੇਮਸ) ਨੇ ਹਾਲ ਹੀ ਵਿੱਚ ਸਰਕਾਰ ਦੇ ਦੇਸ਼ ਭਰ ਦੇ 23 ਏਮਸ ਦਾ ਨਾਂ ਬਦਲਣ ਸਬੰਧੀ ਪ੍ਰਸਤਾਵ ’ਤੇ ਫੈਕਲਟੀ ਮੈਂਬਰਾਂ ਦੀ ਰਾਏ ਮੰਗੀ ਸੀ। ਫੇਮਸ ਨੇ ਬੀਤੇ ਦਿਨ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਫੈਕਲਟੀ ਮੈਂਬਰਾਂ ਵੱਲੋਂ ਏਮਸ ਦਾ ਨਾਂ ਬਦਲਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਗਿਆ ਹੈ। ਪੱਤਰ ਵਿੱਚ ਫੇਮਸ ਨੇ ਅੱਗੇ ਕਿਹਾ ਹੈ ਕਿ ਜੇਕਰ ਇਹ ਪ੍ਰਸਤਾਵ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਇਹ ਵੱਕਾਰੀ ਮੈਡੀਕਲ ਸੰਸਥਾ ਆਪਣੀ ਪਛਾਣ ਗੁਆ ਦੇਵੇਗੀ ਜਿਸ ਕਾਰਨ ਇਸ ਨੂੰ ਭਾਰੀ ਘਾਟਾ ਹੋਵੇਗਾ। -ਪੀਟੀਆਈ