ਨਵੀਂ ਦਿੱਲੀ, 11 ਅਗਸਤ
ਰਾਜਾਂ ਦੇ ਹੋਰ ਪਛੜੀਆਂ ਸ਼੍ਰੇਣੀਆਂ ਦੀ ਪਛਾਣ ਕਰਨ ਤੇ ਸੂਚੀਬੱਧ ਕਰਨ ਦੇ ਅਧਿਕਾਰ ਨੂੰ ਬਹਾਲ ਕਰਨ ਵਾਲੇ ‘ਸੰਵਿਧਾਨ (127 ਵਾਂ ਸੋਧ) ਬਿੱਲ, 2021’ ਨੂੰ ਅੱਜ ਚਰਚਾ ਅਤੇ ਪਾਸ ਹੋਣ ਲਈ ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ। ਦੁਪਹਿਰ 12 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ‘ਸੰਵਿਧਾਨ (127 ਵੀਂ ਸੋਧ) ਬਿੱਲ 2021’ ‘ਤੇ ਚਰਚਾ ਲਈ ਪ੍ਰਸ਼ਨ ਕਾਲ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ, ਜਿਸ ਨਾਲ ਸਦਨ ਸਹਿਮਤ ਹੋ ਗਿਆ।