ਗਿਆਨ ਠਾਕੁਰ
ਸ਼ਿਮਲਾ, 11 ਅਗਸਤ
ਹਿਮਾਚਲ ਦੇ ਕਿੰਨੌਰ ਜ਼ਿਲ੍ਹੇ ਵਿੱਚ ਬੱਸ ਸਣੇ ਕਈ ਵਾਹਨ ਢਿੱਗਾਂ ਦੀ ਲਪੇਟ ਵਿੱਚ ਆ ਗਏ। ਇਸ ਕਾਰਨ ਹੁਣ ਤੱਕ ਦਸ ਵਿਅਕਤੀਆਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਇਸ ਘਟਨਾ ਕਾਰਨ 13 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚ ਪੰਜਾਬ ਦਾ ਇਕ ਵਸਨੀਕ ਵੀ ਸ਼ਾਮਲ ਹੈ। ਇਸੇ ਦੌਰਾਨ 30 ਵਿਅਕਤੀ ਲਾਪਤਾ ਹਨ। 10 ਲੋਕਾਂ ਨੂੰ ਬਚਾਇਆ ਜਾ ਸਕਿਆ ਹੈ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਬੱਸ ਕਿੰਨੌਰ ਦੇ ਮੂਰੰਗ ਤੋਂ ਹਰਿਦੁਆਰ ਜਾ ਰਹੀ ਸੀ। ਬੱਸ ਵਿੱਚ 32 ਸਵਾਰੀਆਂ ਸਨ ਪਰ ਡਰਾਈਵਰ ਤੇ ਕੰਡਕਟਰ ਛਾਲਾਂ ਮਾਰ ਕੇ ਜਾਨ ਬਚਾਅ ਗਏ ਪਰ ਹੋਰ ਸਵਾਰੀਆਂ ਬਾਰੇ ਪਤਾ ਨਹੀਂ ਲੱਗਿਆ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿਮਾਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਸਥਿਤੀ ਦਾ ਜਾਇਜ਼ਾ ਲਿਆ।