ਠਾਣੇ/ਕੋਲਕਾਤਾ: ਭਾਜਪਾ ਦੀ ਮੁਅੱਤਲਸ਼ੁਦਾ ਤਰਜਮਾਨ ਨੂਪੁਰ ਸ਼ਰਮਾ ਨੇ ਮਹਾਰਾਸ਼ਟਰ ਦੀ ਭਿਵੰਡੀ(ਠਾਣੇ) ਪੁਲੀਸ ਅੱਗੇ ਪੇਸ਼ ਹੋਣ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਭਿਵੰਡੀ ਪੁਲੀਸ ਨੇ ਸ਼ਰਮਾ ਨੂੰ ਪੈਗੰਬਰ ਮੁਹੰਮਦ ਖਿਲਾਫ਼ ਕੀਤੀਆਂ ਵਿਵਾਦਿਤ ਟਿੱਪਣੀਆਂ ਮਾਮਲੇ ਵਿੱਚ ਸੰਮਨ ਭੇਜ ਕੇ ਆਪਣੇ ਬਿਆਨ ਕਲਮਬੰਦ ਕਰਨ ਲਈ ਕਿਹਾ ਹੈ। ਭਿਵੰਡੀ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਸ਼ਰਮਾ ਨੂੰ ਮੋਹਲਤ ਦੇਣੀ ਹੈ ਜਾਂ ਫਿਰ ਨਵੇਂ ਸਿਰੇ ਤੋਂ ਸੰਮਨ ਜਾਰੀ ਕਰਨੇ ਹਨ, ਇਸ ਬਾਰੇ ਅਜੇ ਵਿਭਾਗੀ ਫੈਸਲਾ ਲਿਆ ਜਾਣਾ ਹੈ। ਇਸ ਦੌਰਾਨ ਕੋਲਕਾਤਾ ਪੁਲੀਸ ਨੇ ਵੀ ਵਿਵਾਦਿਤ ਟਿੱਪਣੀਆਂ ਮਾਮਲੇ ਵਿੱਚ ਨੂਪੁਰ ਸ਼ਰਮਾ ਨੂੰ ਸੰਮਨ ਭੇਜ ਦੇ 20 ਜੂਨ ਨੂੰ ਨਰਕੇਲਡਾਂਗਾ ਪੁਲੀਸ ਸਟੇਸ਼ਨ ਵਿੱਚ ਬਿਆਨ ਦਰਜ ਕਰਵਾਉਣ ਲਈ ਸੱਦਿਆ ਹੈ। -ਪੀਟੀਆਈ