ਨਵੀਂ ਦਿੱਲੀ, 24 ਅਪਰੈਲ
ਕੌਮੀ ਟੈਸਟਿੰਗ ਏਜੰਸੀ ਨੇ ਇੰਜਨੀਅਰਿੰਗ ਕੋਰਸਾਂ ’ਚ ਦਾਖਲਿਆਂ ਲਈ ਜੇਈਈ-ਮੇਨਜ਼ ਦੇ ਨਤੀਜੇ ਐਲਾਨ ਦਿੱਤੇ ਹਨ। ਨਤੀਜਿਆਂ ਮੁਤਾਬਕ 56 ਉਮੀਦਵਾਰਾਂ ਨੇ ਪਰਫੈਕਟ 100 ਦਾ ਸਕੋਰ ਹਾਸਲ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਬਹੁਗਿਣਤੀ ਵਿਦਿਆਰਥੀ ਤਿਲੰਗਾਨਾ ਨਾਲ ਸਬੰਧਤ ਹਨ। ਐੱਨਟੀਏ ਨੇ 39 ਉਮੀਦਵਾਰਾਂ ਨੂੰ ਨਕਲ ਮਾਰਨ ਦੇ ਦੋਸ਼ ਹੇਠ ਅਗਲੇ ਤਿੰਨ ਸਾਲਾਂ ਲਈ ਪ੍ਰੀਖਿਆ ’ਚ ਬੈਠਣ ਤੋਂ ਅਯੋਗ ਕਰਾਰ ਦਿੱਤਾ ਹੈ। ਪ੍ਰੀਖਿਆ ਦੋ ਪੜਾਵਾਂ ਵਿੱਚ ਲਈ ਗਈ ਸੀ। -ਪੀਟੀਆਈ