ਨਵੀਂ ਦਿੱਲੀ, 6 ਸਤੰਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਸ ਦੀ ਰਜਿਸਟਰੀ ਪੱਛਮੀ ਬੰਗਾਲ ਸਰਕਾਰ ਵੱਲੋਂ ਦਾਇਰ ਕੇਸ ਉਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰੇਗੀ। ਬੰਗਾਲ ਸਰਕਾਰ ਨੇ ਦੋਸ਼ ਲਾਇਆ ਹੈ ਕਿ ਕਾਨੂੰਨ ਮੁਤਾਬਕ ਰਾਜ ਤੋਂ ਪ੍ਰਵਾਨਗੀ ਲਏ ਬਿਨਾਂ ਹੀ ਸੀਬੀਆਈ ਇਕ ਕੇਸ ਵਿਚ ਜਾਂਚ ਲਈ ਅੱਗੇ ਵੱਧ ਰਹੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸੀਬੀਆਈ ਨੇ ਪੱਛਮੀ ਬੰਗਾਲ ਵਿਚ ਹੋਈ ਚੋਣ ਹਿੰਸਾ ਦੇ ਮਾਮਲੇ ਵਿਚ ਕਈ ਐਫਆਈਆਰਜ਼ ਦਰਜ ਕੀਤੀਆਂ ਹਨ। ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਨਿਯਮਾਂ ਮੁਤਾਬਕ ਜਿਸ ਵੇਲੇ ਕੇਸ ਫਾਈਲ ਕੀਤਾ ਗਿਆ ਸੀ, ਨੋਟਿਸ ਉਸ ਵੇਲੇ ਰਜਿਸਟਰੀ ਵੱਲੋਂ ਤੁਰੰਤ ਕੱਢਣਾ ਬਣਦਾ ਸੀ। ਅਦਾਲਤ ਨੇ ਕਿਹਾ ਕਿ ਨੋਟਿਸ ਕੱਢਣ ਤੋਂ ਬਾਅਦ ਹੀ ਅੰਤ੍ਰਿਮ ਰਾਹਤ ਬਾਰੇ ਸੁਣਵਾਈ ਕੀਤੀ ਜਾਣੀ ਹੈ। -ਪੀਟੀਆਈ