ਨਵੀਂ ਦਿੱਲੀ, 3 ਫਰਵਰੀ
ਸਰਕਾਰ ਨੇ ਕਿਸਾਨ ਨਸਲਕੁਸ਼ੀ ਸਬੰਧੀ ਸਮੱਗਰੀ/ਖਾਤਿਆਂ ਨੂੰ ਹਟਾਉਣ ਦਾ ਹੁਕਮ ਨਾ ਮੰਨਣ ’ਤੇ ਟਵਿੱਟਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰ ਨੇ ਕਿਹਾ ਕਿ ਟਵਿਟਰ ਨੇ ਆਪਹੁਦਰੇ ਢੰਗ ਨਾਲ ਹੁਕਮ ਦੇ ਬਾਵਜੂਦ ਖਾਤੇ ਤੇ ਟਵੀਟ ਅਨਬਲੌਕ ਕਰ ਦਿੱਤੇ ਹਨ, ਜਦ ਕਿ ਸਰਕਾਰ ਨੇ ਖਾਸ ਤੌਰ ’ਤੇ ਇਨ੍ਹਾਂ ਨੂੰ ਬਲੌਕ ਕਰਨ ਲਈ ਕਿਹਾ ਸੀ। ਸੂਤਰਾਂ ਮੁਤਾਬਕ ਹੁਕਮ ਨਾ ਮੰਨਣ ’ਤੇ ਟਵਿਟਰ ਨੂੰ ਗੰਭੀਰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।