ਨਵੀਂ ਦਿੱਲੀ, 26 ਦਸੰਬਰ
ਜ਼ਮੀਨ ਹੇਠਲੇ ਪਾਣੀ ਵਿਚ ਆਰਸੈਨਿਕ ਤੇ ਫਲੋਰਾਈਡ ਮਿਲਣ ਸਬੰਧੀ ਕੇਂਦਰੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਨੇ 24 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਹ ਨੋਟਿਸ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ, ਦਿੱਲੀ ਤੇ ਜੰਮੂ ਕਸ਼ਮੀਰ ਸਣੇ ਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤਾ ਗਿਆ ਹੈ। ਟ੍ਰਿਬਿਊਨਲ ਮੁਤਾਬਕ ਇਨ੍ਹਾਂ ਰਸਾਇਣਾਂ ਦੀ ਮੌਜੂਦਗੀ ‘ਬਹੁਤ ਗੰਭੀਰ’ ਮਾਮਲਾ ਹੈ, ਤੇ ਇਸ ਲਈ ‘ਬਚਾਅ ਖਾਤਰ ਤੁਰੰਤ ਕਦਮ’ ਚੁੱਕਣ ਦੀ ਲੋੜ ਹੈ। -ਪੀਟੀਆਈ