ਨਵੀਂ ਦਿੱਲੀ, 15 ਦਸੰਬਰ
ਅਸ਼ਲੀਲ ਵੀਡੀਓਜ਼ ਡਿਸਟ੍ਰੀਬਿਊਟ ਕਰਨ ਦੇ ਦੋਸ਼ਾਂ ਖ਼ਿਲਾਫ਼ ਦਰਜ ਐੱਫਆਈਆਰ ਦੇ ਸਬੰਧ ’ਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਬੰਬੇ ਹਾਈ ਕੋਰਟ ਵੱਲੋਂ ਪੇਸ਼ਗੀ ਜ਼ਮਾਨਤ ਰੱਦ ਕਰਨ ਖ਼ਿਲਾਫ਼ ਪਾਈ ਅਪੀਲ ’ਤੇ ਸੁਪਰੀਮ ਕੋਰਟ ਨੇ ਅੱਜ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ’ਚ ਜਵਾਬ ਮੰਗਿਆ ਹੈ। ਕੁੰਦਰਾ ਨੂੰ ਜੁਲਾਈ ’ਚ ਮੁੰਬਈ ਪੁਲੀਸ ਨੇ ਐਪ ਰਾਹੀਂ ਅਸ਼ਲੀਲ ਫਿਲਮਾਂ ਡਿਸਟ੍ਰੀਬਿਊਟ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਸਤੰਬਰ ’ਚ ਜ਼ਮਾਨਤ ਮਿਲ ਗਈ ਸੀ। ਗ੍ਰਿਫ਼ਤਾਰੀ ਤੋਂ ਬਚਣ ਲਈ ਕੁੰਦਰਾ ਨੇ ਪਹਿਲਾਂ ਸੈਸ਼ਨ ਕੋਰਟ ਤੋਂ ਪੇਸ਼ਗੀ ਜ਼ਮਾਨਤ ਮੰਗੀ ਸੀ ਪਰ ਇਹ ਨਹੀਂ ਮਿਲੀ ਸੀ। ਇਸ ਮਗਰੋਂ ਉਹ ਹਾਈ ਕੋਰਟ ਪਹੁੰਚਿਆ ਸੀ ਜਿਸ ਨੇ 25 ਨਵੰਬਰ ਨੂੰ ਇਹ ਅਰਜ਼ੀ ਨਕਾਰ ਦਿੱਤੀ ਸੀ। ਐੱਫਆਈਆਰ ’ਚ ਅਦਾਕਾਰਾ ਸ਼ਰਲਿਨ ਚੋਪੜਾ ਅਤੇ ਪੂਨਮ ਪਾਂਡੇ ਨੂੰ ਸਹਿ-ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। -ਪੀਟੀਆਈ