ਚੇਨੱਈ, 28 ਸਤੰਬਰ
ਆਰਐੱਸਐੱਸ ਨੇ ਮਦਰਾਸ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਤਿਰੂਵਲੂਰ ਪੁਲੀਸ ਵੱਲੋਂ ਮਾਰਚ ਦੀ ਇਜਾਜ਼ਤ ਨਾ ਦੇਣ ’ਤੇ ਤਾਮਿਲ ਨਾਡੂ ਦੇ ਗ੍ਰਹਿ ਸਕੱਤਰ ਸਣੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਸੰਘ ਵੱਲੋਂ ਦੋ ਅਕਤੂਬਰ ਨੂੰ ਮਾਰਚ ਕਰਨ ਦਾ ਪ੍ਰੋਗਰਾਮ ਸੀ। ਸੰਘ ਨੇ ਸੂਬੇ ਦੇ ਗ੍ਰਹਿ ਸਕੱਤਰ ਫਾਨਿੰਦਰ ਰੈੱਡੀ, ਡੀਜੀਪੀ ਸੀ. ਸਿਲੇਂਦਰ ਬਾਬੂ, ਸਥਾਨਕ ਐੱਸਪੀ ਅਤੇ ਕਸਬੇ ਦੇ ਪੁਲੀਸ ਇੰਸਪੈਕਟਰ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਕਿ ਅਦਾਲਤੀ ਹੁਕਮਾਂ ਦੀ ਅਵੱਗਿਆ ਕਰਨ ਦੇ ਮਾਮਲੇ ਵਿੱਚ ਕਿਉਂ ਨਾ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। -ਪੀਟੀਆਈ