ਨਵੀਂ ਦਿੱਲੀ, 13 ਮਈ
ਸੁਪਰੀਮ ਕੋਰਟ ਨੇ ਅੱਜ 18ਵੀਂ ਦੇ ਪਟਨਾ ਕੋਲੈਕਟੋਰੇਟ ਕੰਪਲੈਕਸ ਦੀ ਇਮਾਰਤ ਢਾਹੁਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਇਹ ਇਮਾਰਤ ਡੱਚ ਰਾਜ ਦੀ ਹੈ। ਅਦਾਲਤ ਨੇ ਕਿਹਾ ਕਿ ਬਸਤੀਵਾਦੀ ਦੌਰ ਦੀ ਹਰ ਇਮਾਰਤ ਨੂੰ ਸੰਭਾਲਣ ਦੀ ਲੋੜ ਨਹੀਂ ਹੈ। ਜਸਟਿਸ ਡੀਵਾਈ ਚੰਦਰਚੂੜ ਤੇ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਜੇ ਇੱਥੇ ਆਜ਼ਾਦੀ ਘੁਲਾਟੀਆਂ ਨੂੰ ਰੱਖਿਆ ਗਿਆ ਹੁੰਦਾ ਤਾਂ ਇਹ ਇਮਾਰਤ ਵਿਰਾਸਤ ਹੋ ਸਕਦੀ ਸੀ ਪਰ ਡੱਚ ਲੋਕ ਇਸ ਇਮਾਰਤ ਨੂੰ ਅਫੀਮ ਦੇ ਭੰਡਾਰ ਲਈ ਵਰਤਦੇ ਸਨ। ਬੈਂਚ ਨੇ ਇਹ ਕਹਿੰਦਿਆਂ ਕਲਾ ਤੇ ਸੱਭਿਆਚਾਰ ਵਿਰਾਸਤ ਬਾਰੇ ਭਾਰਤੀ ਕੌਮੀ ਟਰੱਸਟ ਦੀ ਪਟੀਸ਼ਨ ਖਾਰਜ ਕਰ ਦਿੱਤੀ। ਬੈਂਚ ਨੇ ਕਿਹਾ, ‘ਸਾਡੇ ਕੋਲ ਬਸਤੀਵਾਦੀ ਦੌਰ ਦੀਆਂ ਕਈ ਇਮਾਰਤਾਂ ਹਨ। ਇਨ੍ਹਾਂ ’ਚੋਂ ਕੁਝ ਇਮਾਰਤਾਂ ਬਰਤਾਨਵੀ ਕਾਲ, ਕੁਝ ਡੱਚ ਰਾਜ ਤੇ ਕੁਝ ਕੇਰਲਾ ਤੇ ਹੋਰ ਥਾਵਾਂ ’ਤੇ ਫਰਾਂਸੀਸੀ ਕਾਲ ਨਾਲ ਸਬੰਧਤ ਵੀ ਹਨ। ਕੁਝ ਇਮਾਰਤਾਂ ਦਾ ਇਤਿਹਾਸਕ ਮਹੱਤਵ ਹੋ ਸਕਦਾ ਹੈ ਪਰ ਹਰ ਇਮਾਰਤ ਦਾ ਨਹੀਂ।’ -ਪੀਟੀਆਈ