ਸਿਓਲ, 20 ਅਪਰੈਲ
ਉੱਤਰੀ ਕੋਰੀਆ ਨੇ ਅੱਜ ਕਿਹਾ ਕਿ ਉਸ ਨੇ ਆਪਣੇ ਪੱਛਮੀ ਤੱਟੀ ਖੇਤਰ ਦੇ ਨੇੜੇ ਬਹੁਤ ਵੱਡੇ ਕਰੂਜ਼ ਮਿਜ਼ਾਈਲ ਵਾਰਹੈੱਡ ਅਤੇ ਇੱਕ ਐਂਟੀ-ਏਅਰਕ੍ਰਾਫਟ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਸ਼ੁੱਕਰਵਾਰ ਨੂੰ ‘ਹਵਾਸਲ-1 ਰਾ-3 ਰਣਨੀਤਕ ਕਰੂਜ਼ ਮਿਜ਼ਾਈਲ ਲਈ ਤਿਆਰ ਵਾਰਹੈੱਡ ਦਾ ‘ਪਾਵਰ ਟੈਸਟ’ ਕੀਤਾ ਗਿਆ ਅਤੇ ‘ਪਿਓਲਜੀ-1-2’ ਐਂਟੀ ਏਅਰਕ੍ਰਾਫਟ ਮਿਜ਼ਾਈਲ ਦਾ ਵੀ ਪ੍ਰੀਖਣ ਕੀਤਾ ਗਿਆ।