ਨਵੀਂ ਦਿੱਲੀ, 1 ਜੁਲਾਈ
ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਐੱਲਪੀਜੀ ਸਿੰਲਡਰਾਂ ਦੀ ਕੀਮਤ ਵਿੱਚ ਬੁੱਧਵਾਰ ਤੋਂ ਦਰਮਿਆਨਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲੀ ਰਸੋਈ ਗੈਸ ਇੱਕ ਰੁਪਇਆ ਮਹਿੰਗੀ ਹੋਈ ਹੈ। ਇਸੇ ਦੌਰਾਨ ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿੱਚ ਅੱਜ ਮੁੜ ਕੋਈ ਵਾਧਾ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਪਿਛਲੇ 25 ਦਿਨਾਂ ਵਿੱਚ 22 ਵਾਰ ਤੇਲ ਕੀਮਤਾਂ ਵਧੀਆਂ ਹਨ। ਕੌਮੀ ਰਾਜਧਾਨੀ ਵਿੱਚ ਪੈਟਰੋਲ ਦਾ ਭਾਅ 80.43 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦਾ ਭਾਅ 80.53 ਰੁਪਏ ਪ੍ਰਤੀ ਲਿਟਰ ਰਿਹਾ। ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ 14.2 ਕਿਲੋਗ੍ਰਾਮ ਦੇ ਬਿਨਾਂ ਸਬਸਿਡੀ ਵਾਲੇ ਗੈਸ ਸਿੰਲਡਰ ਦੀ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਪਹਿਲੀ ਜੁਲਾਈ ਤੋਂ ਕੀਮਤ ਕ੍ਰਮਵਾਰ 593 ਰੁਪਏ ਤੋਂ ਵੱਧ ਕੇ 594 ਰੁਪਏ, 616 ਰੁਪਏ ਤੋਂ ਵੱਧ ਕੇ 620.50 ਰੁਪਏ, 590.50 ਰੁਪਏ ਤੋਂ ਵੱਧ ਕੇ 594 ਰੁਪਏ ਅਤੇ 606.50 ਰੁਪਏ ਤੋਂ ਵਧ ਕੇ 610.50 ਰੁਪਏ ਹੋ ਗਈ ਹੈ। ਵਪਾਰਕ ਵਰਤੋਂ ਵਾਲੇ ਸਿਲੰਡਰ ਦਿੱਲੀ ਵਿੱਚ ਚਾਰ ਰੁਪਏ ਸਸਤੇ ਕੀਤੇ ਗਏ ਹਨ ਅਤੇ ਇਸ ਦੀ ਕੀਮਤ 1,139.50 ਰੁਪਏ ਤੋਂ ਘਟ ਕੇ 1,135.50 ਰੁਪਏ ਹੋ ਗਈ ਹੈ।
-ਆਈਏਐੱਨਐੱਸ