ਮੁੰਬਈ, 30 ਅਕਤੂਬਰ
ਇਥੋਂ ਦੀ ਅਦਾਲਤ ਨੇ ਜਬਰੀ ਵਸੂਲੀ ਦੇ ਮਾਮਲੇ ਵਿਚ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਉਨ੍ਹਾਂ ਖਿਲਾਫ਼ ਇਕ ਹਫਤੇ ਅੰਦਰ ਅਜਿਹਾ ਦੂਜਾ ਹੁਕਮ ਜਾਰੀ ਕੀਤਾ ਗਿਆ ਹੈ। ਮੁੰਬਈ ਪੁਲੀਸ ਨੇ ਅਦਾਲਤ ਕੋਲ ਪਹੁੰਚ ਕਰ ਕੇ ਕਿਹਾ ਸੀ ਕਿ ਪਰਮ ਬੀਰ ਸਿੰਘ ਨੂੰ ਦੋ ਵਾਰ ਸੰਮਨ ਜਾਰੀ ਕੀਤੇ ਸਨ ਪਰ ਉਹ ਦੋਵੇਂ ਵਾਰੀ ਪੁਲੀਸ ਜਾਂਚ ਵਿਚ ਸ਼ਾਮਲ ਨਹੀਂ ਹੋਇਆ।