ਫਰੁੱਖ਼ਾਬਾਦ(ਉੱਤਰ ਪ੍ਰਦੇਸ਼), 20 ਜੁਲਾਈ
ਸਥਾਨਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਦੀ ਪਤਨੀ ਲੁੂਸੀ ਖੁਰਸ਼ੀਦ ਖ਼ਿਲਾਫ਼ ਉਸ ਵੱਲੋਂ ਚਲਾਏ ਜਾ ਰਹੇ ਡਾ ਜ਼ਾਕਿਰ ਹੁਸੈਨ ਮੈਮੋਰੀਅਲ ਟਰੱਸਟ ਨੂੰ ਕੇਂਦਰੀ ਗਰਾਂਟ ਵਜੋਂ ਮਿਲੇ 71 ਲੱਖ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਹੇਠ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਪ੍ਰਵੀਨ ਕੁਮਾਰ ਤਿਆਗੀ ਨੇ ਲੂਸੀ ਅਤੇ ਟਰੱਸਟ ਦੇ ਸਕੱਤਰ ਅਤਹਰ ਫਾਰੂਕੀ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਕੇਸ ਦੀ ਅਗਲੀ ਸੁਣਵਾਈ 16 ਅਗਸਤ ਨੂੰ ਹੋਵੇਗੀ। ਟਰੱਸਟ ਨੂੰ ਕੇਂਦਰ ਸਰਕਾਰ ਤੋਂ ਉੱਤਰ ਪ੍ਰਦੇਸ਼ ਦੇ 17 ਜ਼ਿਲ੍ਹਿਆਂ ਵਿੱਚ ਅਪਾਹਜਾਂ ਨੂੰ ਵੀਲ੍ਹ ਚੇਅਰ, ਟਰਾਈਸਾਈਕਲਾਂ ਅਤੇ ਸੁਣਨ ਵਾਲੀਆਂ ਮਸ਼ੀਨਾਂ ਵੰਡਣ ਲਈ 71.50 ਲੱਖ ਰੁਪਏ ਦੀ ਗਰਾਂਟ ਮਿਲੀ ਸੀ। –ਏਜੰਸੀ