ਚੇਨੱਈ/ਸੇਲਮਾ: ਡੀਐੱਮਕੇ ਮੁਖੀ ਐੱਮਕੇ ਸਟਾਲਿਨ ਨੇ ਅੱਜ ਸ਼ਹਿਰ ਦੇ ਕੋਲਾਤੁਰ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਨਾਮਜ਼ਦਗੀ ਦਾਖਲ ਕਰਨ ਸਮੇਂ ਸਟਾਲਿਨ ਨਾਲ ਪਾਰਟੀ ਦੇ ਸੀਨੀਅਰ ਆਗੂ ਤੇ ਹਾਰਬਰ ਸੀਟ ਤੋਂ ਮੌਜੂਦਾ ਵਿਧਾਇਕ ਪੀਕੇ ਸ਼ੇਖਰ ਬਾਬੂ ਸਨ। ਇਸੇ ਤਰ੍ਹਾਂ ਡੀਐੱਮਕੇ ਦੇ ਜਨਰਲ ਸਕੱਤਰ ਦੁਰਾਈ ਮੁਰੂਗਨ ਨੇ ਕਟਪਡੀ ਹਲਕੇ ਤੋਂ ਆਪਣੇ ਕਾਗਜ਼ ਦਾਖਲ ਕੀਤੇ ਹਨ। ਉੱਧਰ ਤਾਮਿਲ ਨਾਡੂ ਦੇ ਮੁੱਖ ਮੰਤਰੀ ਤੇ ਏਆਈਏਡੀਐੱਮਕੇ ਦੇ ਆਗੂ ਕੇ ਪਲਾਨੀਸਵਾਮੀ ਨੇ ਅੱਜ ਸੇਲਮ ਜ਼ਿਲ੍ਹੇ ਦੇ ਆਪਣੇ ਜੱਦੀ ਇਲਾਕੇ ਇਡਾਪੱਡੀ ਤੋਂ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਇਸੇ ਤਰ੍ਹਾਂ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਅੱਜ ਕੁੰਨੂਰ ਜ਼ਿਲ੍ਹੇ ਦੇ ਧਰਮਧਾਮ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਵਿਜਯਨ ਕੋਵਿਡ-19 ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਦਸਤਾਵੇਜ਼ ਲੈ ਕੇ ਕੁੰਨੂਰ ਦੇ ਕੁਲੈਕਟਰ ਦਫ਼ਤਰ ਪੁੱਜੇ। ਉਨ੍ਹਾਂ ਨਾਲ ਸੀਪੀਆਈ (ਐੱਮ) ਦੇ ਕੁੰਨੂਰ ਦੇ ਜ਼ਿਲ੍ਹਾ ਸਕੱਤਰ ਐਮਵ ਜੈਰੰਜਨ ਤੇ ਹੋਰ ਆਗੂ ਵੀ ਸਨ। -ਪੀਟੀਆਈ