ਨੋਇਡਾ, 16 ਸਤੰਬਰ
ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਚ ਅੱਜ ਸਵੇਰ ਦੀ ਸੈਰ ਲਈ ਨਿਕਲੀ 20 ਸਾਲਾ ਮੁਟਿਆਰ ਨੂੰ ਤਿੰਨ ਅਣਪਛਾਤਿਆਂ ਨੇ ਕਥਿਤ ਤੌਰ ‘ਤੇ ਕਾਰ ਵਿਚ ਅਗਵਾ ਕਰ ਲਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਟਿਆਰ ਆਪਣੇ ਤਿੰਨ ਛੋਟੇ ਭੈਣ-ਭਰਾਵਾਂ ਨਾਲ ਤੜਕੇ ਸਾਢੇ ਚਾਰ ਵਜੇ ਸੈਰ ‘ਤੇ ਨਿਕਲੀ ਸੀ। ਡਿਪਟੀ ਪੁਲੀਸ ਕਮਿਸ਼ਨਰ (ਸੈਂਟਰਲ ਨੋਇਡਾ) ਹਰੀਸ਼ ਚੰਦਰ ਨੇ ਕਿਹਾ ਕਿ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਮੁਟਿਆਰ ਦੀ ਭਾਲ ਲਈ ਪੰਜ ਟੀਮਾਂ ਬਣਾਈਆਂ ਗਈਆਂ ਹਨ। ਇਸ ਦੌਰਾਨ ਪਰਿਵਾਰ ਤੇ ਹੋਰ ਲੋਕਾਂ ਨੇ ਸੜਕ ਜਾਮ ਕਰ ਦਿੱਤੀ।