ਜੰਮੂ: ਜੰਮੂ ਕਸ਼ਮੀਰ ਦੀ ਪਾਰਟੀ ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਕੋਈ ਵੀ ਸਿਆਸੀ ਗੱਠਜੋੜ ਜਾਂ ਤੀਜਾ ਫਰੰਟ ਜਿਸ ਵਿਚ ਕਾਂਗਰਸ ਨਾ ਹੋਵੇ, ਭਾਜਪਾ ਨਾਲ ਮੱਥਾ ਨਹੀਂ ਲਾ ਸਕਦਾ। ਮੁਫ਼ਤੀ ਨੇ ਕਿਹਾ ਕਿ ਭਾਜਪਾ ਨੇ ‘ਆਪਣੀਆਂ ਵੰਡਪਾਊ ਨੀਤੀਆਂ ਨਾਲ ਮੁਲਕ ਦੀਆਂ ਮੁੱਢਲੀਆਂ ਸਿਧਾਂਤਕ ਨੀਂਹਾਂ ਹਿਲਾ ਦਿੱਤੀਆਂ ਹਨ।’ ਮਹਬਿੂਬਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲੋਕਤੰਤਰਿਕ ਪ੍ਰਕਿਰਿਆ ਦਾ ਹਿੱਸਾ ਹਨ। ਅਜਿਹਾ ਨਹੀਂ ਹੈ ਕਿ ਜੰਮੂ ਕਸ਼ਮੀਰ ਵਿਚ ਚੋਣਾਂ ਕਰਵਾ ਕੇ ਸਰਕਾਰ ਕਿਸੇ ਦਾ ਹਿੱਤ ਪੂਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਬਿਨਾਂ ਕੋਈ ਵੀ ਤੀਜਾ ਫਰੰਟ ਜਾਂ ਗੱਠਜੋੜ ਭਾਜਪਾ ਨੂੰ ਨਹੀਂ ਹਰਾ ਸਕਦਾ। ਕਾਂਗਰਸ ਨੇ ਪਿਛਲੇ 70 ਸਾਲਾਂ ਵਿਚ ਦੇਸ਼ ਨੂੰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ ਤੇ ਮੁਲਕ ਵਿਚ ਇਸ ਦਾ ਕੋਈ ਬਦਲ ਨਹੀਂ ਹੈ। -ਪੀਟੀਆਈ