ਨਵੀਂ ਦਿੱਲੀ, 25 ਫਰਵਰੀ
ਭਾਰਤ ਨੇ ਅੱਜ ਕਿਹਾ ਹੈ ਕਿ ਚੀਨ ਨਾਲ ਵਿਵਾਦਤ ਇਲਾਕਿਆਂ ’ਚੋਂ ਫ਼ੌਜਾਂ ਪਿਛਾਂਹ ਹਟਾਉਣ ਬਾਰੇ ਹੋਏ ਸਮਝੌਤੇ ਤਹਿਤ ਮੁਲਕ ਦਾ ਕੋਈ ਵੀ ਇਲਾਕਾ ਗੁਆਇਆ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ ਬਾਰੇ ਭਾਰਤ ਦੀ ਸਥਿਤੀ ’ਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਆਪਸੀ ਸਹਿਮਤੀ ਨਾਲ ਫ਼ੌਜਾਂ ਨੂੰ ਪਿਛਾਂਹ ਖਿੱਚਣ ਦੇ ਗਲਤ ਮਤਲਬ ਨਹੀਂ ਕੱਢੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਚੀਨ ਨੂੰ ਅਸਲ ਕੰਟਰੋਲ ਰੇਖਾ ਦਾ ਸਨਮਾਨ ਕਰਨ ਨੂੰ ਮਜਬੂਰ ਕੀਤਾ ਹੈ। -ਪੀਟੀਆਈ