ਲਖਨਊ, 22 ਮਈ
ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਸ਼ਫੀਕੁਰਹਿਮਾਨ ਬਰਕ ਨੇ ਅੱਜ ਦਾਅਵਾ ਹੈ ਕੀਤਾ ਕਿ ਵਾਰਾਨਸੀ ਦੀ ਗਿਆਨਵਾਪੀ ਮਸਜਿਦ ਵਿੱਚ ਕੋਈ ‘ਸ਼ਿਵਲਿੰਗ’ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਥਿਤੀ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਪੈਦਾ ਕੀਤੀ ਜਾ ਰਹੀ ਹੈ। ਬਰਕ ਨੇ ਇਹ ਵੀ ਕਿਹਾ ਕਿ ਭਾਵੇਂ ਅਯੁੱਧਿਆ ਵਿੱਚ ਰਾਮ ਮੰਦਰ ਬਣ ਰਿਹਾ ਹੈ ਪਰ ਉੱਥੇ ਮਸਜਿਦ ਹੈ।