ਨਵੀਂ ਦਿੱਲੀ, 14 ਨਵੰਬਰ
ਕੇਂਦਰੀ ਮੰਤਰੀ ਅਤੇ ਰਾਜ ਸਭਾ ’ਚ ਉਪ ਨੇਤਾ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਹੈ ਕਿ ਪੈਗਾਸਸ ਮਾਮਲਾ ‘ਬਗ਼ੈਰ ਤਰਕ ਅਤੇ ਤੱਥਾਂ’ ਦਾ ਮੁੱਦਾ ਹੈ, ਜਿਸ ਨੂੰ ਸੰਸਦ ਵਿਚ ਉਠਾਉਣ ਦਾ ਕੋਈ ਮਤਲਬ ਨਹੀਂ ਹੈ ਅਤੇ ਸੰਸਦ ਦੀ ਕਾਰਵਾਈ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨਾ ਠੀਕ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਸਦ ਦੇ ਇਸ ਸਰਦ ਰੁੱਤ ਸੈਸ਼ਨ ਵਿੱਚ ਸਰਕਾਰ ਦੋਵਾਂ ਸਦਨਾਂ ਵਿੱਚ ਚੇਅਰ ਦੇ ਫੈਸਲਿਆਂ ਦੇ ਆਧਾਰ ’ਤੇ ਹਰ ਵਿਸ਼ੇ ’ਤੇ ਚਰਚਾ ਕਰਨ ਲਈ ਤਿਆਰ ਹੈ।