ਨਵੀਂ ਦਿੱਲੀ, 30 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਅੱਜ ਕਿਹਾ ਕਿ ਦੇਸ਼ ’ਚ ਕਰੋਨਾ ਦੀ ਦੂਜੀ ਲਹਿਰ ਦੌਰਾਨ ਦੋ ਲੱਖ ਤੋਂ ਜ਼ਿਆਦਾ ਲੋਕ ਮਰ ਗਏ ਹਨ ਅਤੇ ਅਜੇ ਤੱਕ ਕਿਸੇ ਦੀ ਕੋਈ ਜਵਾਬਦੇਹੀ ਤੈਅ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸਿਸਟਮ ਨੇ ਸਾਰਿਆਂ ਨੂੰ ‘ਆਤਮ-ਨਿਰਭਰ’ ਬਣਾ ਦਿੱਤਾ ਹੈ। ਦੇਸ਼ ’ਚ ਇਲਾਜ ਦੀ ਕਮੀ ਕਾਰਨ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਅਫ਼ਸੋਸ ਜਤਾਉਂਦਿਆਂ ਰਾਹੁਲ ਨੇ ਕਿਹਾ ਕਿ ਪੂਰੇ ਮੁਲਕ ਦੀ ਹਮਦਰਦੀ ਉਨ੍ਹਾਂ ਨਾਲ ਹੈ। ਉਨ੍ਹਾਂ ਟਵੀਟ ਕੀਤਾ,‘‘ਇਲਾਜ ਦੀ ਕਮੀ ਕਾਰਨ ਆਪਣੇ ਰਿਸ਼ਤੇਦਾਰਾਂ ਨੂੰ ਗੁਆ ਰਹੇ ਦੇਸ਼ ਵਾਸੀਆਂ ਨੂੰ ਮੇਰੀ ਹਮਦਰਦੀ। ਇਸ ਦੁੱਖ ਦੀ ਘੜੀ ’ਚ ਤੁਸੀਂ ਇਕੱਲੇ ਨਹੀਂ ਹੋ।’’ -ਪੀਟੀਆਈ