ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਵਕੀਲ ਦੀ ਮੌਤ ਸਬੰਧੀ ਯੋਗੀ ਆਦਿੱਤਿਆਨਾਥ ਦੀ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਮੁੜ ਯਾਦ ਦਿਵਾ ਦਿੱਤਾ ਹੈ ਕਿ ਉਤਰ ਪ੍ਰਦੇਸ਼ ਵਿੱਚ ਅੱਜ ਕੋਈ ਵੀ ਸੁਰੱਖਿਅਤ ਨਹੀਂ ਹੈ। ਜ਼ਿਕਰਯੋਗ ਹੈ ਕਿ ਵਕੀਲ ਦੀ ਸੋਮਵਾਰ ਦੁਪਹਿਰ ਨੂੰ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਪੁਲੀਸ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਖ਼ੁਦਕੁਸ਼ੀ ਦਾ ਜਾਂ ਕਤਲ ਦਾ ਮਾਮਲਾ ਹੈ। ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ,‘ਕਾਨੂੰਨ ਤੇ ਨਿਆਂਪਾਲਿਕਾ ਨਾਲ ਸਬੰਧਤ ਭਾਈਚਾਰਾ ਸਾਡੀ ਜਮਹੂਰੀਅਤ ਦੇ ਅੰਦਰੂਨੀ ਥੰਮ੍ਹ ਹਨ। ਸ਼ਾਹਜਹਾਂਪੁਰ ਦੀ ਅਦਾਲਤ ਵਿੱਚ ਦਿਨ-ਦਿਹਾੜੇ ਹੋਏ ਵਕੀਲ ਦੇ ਕਤਲ ਨੇ ਇਹ ਮੁੜ ਯਾਦ ਦਿਵਾ ਦਿੱਤਾ ਹੈ ਕਿ ਉਤਰ ਪ੍ਰਦੇਸ਼ ਵਿੱਚ ਅੱਜ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ, ਨਾ ਔਰਤਾਂ, ਨਾ ਕਿਸਾਨ ਅਤੇ ਨਾ ਹੀ ਵਕੀਲ।’ -ਪੀਟੀਆਈ