ਨਵੀਂ ਦਿੱਲੀ (ਟਨਸ): ਰਾਸ਼ਟਰੀ ਕੋਵਿਡ ਟੀਕਾਕਰਨ ਟਾਸਕ ਫੋਰਸ ਦੇ ਚੇਅਰਮੈਨ ਨੇ ਅੱਜ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਕੋਵੀਸ਼ੀਲਡ ਦੇ ਲਗਾਏ ਜਾ ਰਹੇ ਦੋ ਟੀਕਿਆਂ ਵਿਚਾਲੇ ਵਕਫ਼ੇ, ਜੋ ਇਸ ਵੇਲੇ 12 ਤੋਂ 16 ਹਫ਼ਤਿਆਂ ਦਾ ਰੱਖਿਆ ਗਿਆ ਹੈ, ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ.ਕੇ. ਪੌਲ ਨੇ ਕਿਹਾ ਕਿ ਇਸ ਵਕਫ਼ੇ ਨੂੰ ਬਦਲਣ ਦੀ ਇਸ ਸਮੇਂ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ, “ਅਸੀਂ ਰਾਸ਼ਟਰੀ ਟੀਕਾ ਟ੍ਰੈਕਿੰਗ ਪ੍ਰਣਾਲੀ ਅਧੀਨ ਅੰਕੜੇ ਇਕੱਠੇ ਕਰ ਰਹੇ ਹਾਂ ਅਤੇ ਜੋ ਅੰਕੜੇ ਸਾਹਮਣੇ ਆਏ ਹਨ, ਉਸ ਤੋਂ ਲੱਗਦਾ ਹੈ ਕਿ ਮੌਜੂਦਾ ਵਕਫ਼ੇ ਨੂੰ ਬਦਲਣ ਦੀ ਕੋਈ ਲੋੜ ਨਹੀਂ।