ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਉਸ ਸੂਬੇ ਵਿੱਚ ਧਰਮ ਤਬਦੀਲੀ ਵਿਰੋਧੀ ਕਾਨੂੰਨ ਦੀ ਕੋਈ ਲੋੜ ਨਹੀਂ ਹੈ ਜਿੱਥੋਂ ਦੀ ਸਰਕਾਰ ‘ਚੌਕਸ’ ਹੋਵੇ ਅਤੇ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਦੇ ਲੋਕ ਸ਼ਾਂਤਮਈ ਢੰਗ ਨਾਲ ਰਹਿੰਦੇ ਹੋਣ। ਮੀਡੀਆ ਵਿੱਚ ਸਮੇਂ-ਸਮੇਂ ’ਤੇ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਧਰਮ ਤਬਦੀਲੀ ਕਰਵਾਉਣ ਵਾਲਿਆਂ ਵੱਲੋਂ ਦਿੱਤੀਆਂ ਜਾਂਦੀਆਂ ਲੁਭਾਉਣੀਆਂ ਪੇਸ਼ਕਸ਼ਾਂ ਕਾਰਨ ਹਿੰਦੂਆਂ ਵੱਲੋਂ ਧਰਮ ਬਦਲਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਇੱਥੇ ਸਰਕਾਰ ਹਮੇਸ਼ਾ ਚੌਕਸ ਰਹਿੰਦੀ ਹੈ ਅਤੇ ਲੋਕ ਭਾਵੇਂ ਉਹ ਕਿਸੇ ਵੀ ਧਾਰਮਿਕ ਸਮੂਹ ਤੋਂ ਹੋਣ, ਮਿਲ ਕੇ ਰਹਿੰਦੇ ਹਨ ਇਸ ਵਾਸਤੇ ਇੱਥੇ ਅਜਿਹੇ ਕਿਸੇ ਕਾਨੂੰਨ ਦੀ ਲੋੜ ਨਹੀਂ ਹੈ।’’ -ਪੀਟੀਆਈ