ਮੁੰਬਈ, 2 ਦਸੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁੰਬਈ ’ਚੋਂ ਫ਼ਿਲਮੀ ਕਾਰੋਬਾਰ ਬਾਹਰ ਲਿਜਾਣ ਦਾ ਕੋਈ ਇਰਾਦਾ ਨਹੀਂ ਹੈ। ਦਰਅਸਲ, ਸ੍ਰੀ ਯੋਗੀ ਦੇ ਮੁੰਬਈ ਦੌਰੇ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਸੱਤਾਧਾਰੀ ਕਾਂਗਰਸ ਨੇ ਉਨ੍ਹਾਂ ’ਤੇ ਮੁੰਬਈ ਦੀ ਫ਼ਿਲਮ ਸਿਟੀ ਨੂੰ ਯੂਪੀ ਲਿਜਾਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ। ਉਦੋਂ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਸੀ ਕਿ ਉਹ ਜ਼ੋਰ-ਜ਼ਬਰਦਸਤੀ ਨਾਲ ਕਿਸੇ ਨੂੰ ਵੀ ਫ਼ਿਲਮੀ ਕਾਰੋਬਾਰ ਨੂੰ ਬਾਹਰ ਨਹੀਂ ਲਿਜਾਣ ਦੇਣਗੇ। ਇਸ ਦੌਰਾਨ ਸ੍ਰੀ ਆਦਿਤਿਆਨਾਥ ਨੇ ਕਿਹਾ,‘ਅਸੀਂ ਕਿਸੇ ਦਾ ਨਿਵੇਸ਼ ਨਹੀਂ ਖੋਹ ਰਹੇ ਤੇ ਨਾ ਹੀ ਇਸ ’ਚ ਰੁਕਾਵਟ ਪਾ ਰਹੇ ਹਾਂ। ਕੋਈ ਵੀ ਕਿਸੇ ਚੀਜ਼ ਨੂੰ ਨਾਲ ਨਹੀਂ ਲਿਜਾ ਸਕਦਾ। ਇਹ ਤਾਂ ਖੁੱਲ੍ਹਾ ਮੁਕਾਬਲਾ ਹੈ। ਜੋ ਵੀ ਸੁਰੱਖਿਅਤ ਮਾਹੌਲ ਅਤੇ ਚੰਗੀਆਂ ਸਹੂਲਤਾਂ ਦੇਵੇਗਾ,ਉਸ ਨੂੰ ਨਿਵੇਸ਼ ਦੇ ਮੌਕੇ ਮਿਲਣਗੇ।-ਏਜੰਸੀ