ਨਵੀਂ ਦਿੱਲੀ, 22 ਜੁਲਾਈ
ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਵੱਟਸਐਪ ਦੀ ਨਵੀਂ ਨਿੱਜਤਾ ਨੀਤੀ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ ਹਾਲੇ ਤੁਰੰਤ ਸੁਣਵਾਈ ਜ਼ਰੂਰੀ ਨਹੀਂ ਹੈ, ਕਿਉਂਕਿ ਇਹ ਸੋਸ਼ਲ ਮੀਡੀਆ ਪਲੈਟਫਾਰਮ ਸਪੱਸ਼ਟ ਕਰ ਚੁੱਕਾ ਹੈ ਕਿ ਨਿੱਜੀ ਡਾਟਾ ਸੁਰੱਖਿਆ ਬਿੱਲ ਨੂੰ ਅੰਤਿਮ ਰੂਪ ਦਿੱਤੇ ਜਾਣ ਤੱਕ ਉਹ ਫੇਸਬੁਕ ਨੂੰ ਕੋਈ ਵੀ ਡਾਟਾ ਟਰਾਂਸਫਰ ਨਹੀਂ ਕਰੇਗਾ। ਅਮਰੀਕਾ ਅਧਾਰਤ ਇਸ ਕੰਪਨੀ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਹ ਫਿਲਹਾਲ ਨਿੱਜਤਾ ਨੀਤੀ ਨੂੰ ਲੈ ਕੇ ਕਿਸੇ ਦਾ ਵੀ ਅਕਾਊਂਟ ਬਲਾਕ ਨਹੀਂ ਕਰੇਗੀ। ਚੀਫ਼ ਜਸਟਿਸ ਡੀ.ਐੱਨ. ਪਟੇਲ ਅਤੇ ਜਸਟਿਸ ਜਯੋਤੀ ਸਿੰਘ ਨੇ ਕੰਪਨੀ ਦੇ ਪੱਖ ਨੂੰ ਦੇਖਦਿਆਂ ਕਿਹਾ ਕਿ ਅਦਾਲਤ 27 ਅਗਸਤ ਨੂੰ ਅਪੀਲਾਂ ’ਤੇ ਸੁਣਵਾਈ ਕਰੇਗੀ। -ਪੀਟੀਆਈ