ਨਵੀਂ ਦਿੱਲੀ, 26 ਸਤੰਬਰ
ਭਾਜਪਾ ਆਗੂ ਸਤੀਸ਼ ਪੂਨੀਆ ਨੇ ਰਾਜਸਥਾਨ ’ਚ ਚੱਲ ਰਹੇ ਸਿਆਸੀ ਸੰਕਟ ਲਈ ਕਾਂਗਰਸ ਨੂੰ ਘੇਰਦਿਆਂ ਕਿਹਾ ਹੈ ਕਿ ਪਾਰਟੀ ਦਾ ਕੋਈ ਵੀ ਆਗੂ ਕੌਮੀ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਹੈ ਅਤੇ ਉਹ ਸੂਬੇ ਦੇ ਮੁੱਖ ਮੰਤਰੀ ਜਾਂ ਖੇਤਰੀ ਆਗੂ ਬਣਨ ਦੇ ਇੱਛੁਕ ਹਨ। ਪੂਨੀਆ ਨੇ ਕਿਹਾ,‘‘ਰਾਜਸਥਾਨ ’ਚ ਕਿੱਸਾ ਕੁਰਸੀ ਦਾ ਨਾਟਕ 2018 ’ਚ ਸ਼ੁਰੂ ਹੋਇਆ ਸੀ ਜਦੋਂ ਗਹਿਲੋਤ ਅਤੇ ਸਚਿਨ ਪਾਇਲਟ ਲਈ ਨਾਅਰੇ ਲੱਗੇ ਸਨ। ਪਹਿਲਾਂ ਉਹ ਮੰਤਰੀ ਮੰਡਲ ਦੇ ਅਹੁਦਿਆਂ ਅਤੇ ਫਿਰ ਜੈਪੁਰ ’ਚ ਸਕੱਤਰੇਤ ਦੇ ਕਮਰਿਆਂ ਲਈ ਲੜਦੇ ਰਹੇ ਸਨ।’’ ਭਾਜਪਾ ਦੇ ਇਕ ਹੋਰ ਆਗੂ ਰਾਜਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਹੁਣ ਇਹ ਨਾਟਕਬਾਜ਼ੀ ਖ਼ਤਮ ਹੋਣੀ ਚਾਹੀਦੀ ਹੈ ਕਿਉਂਕਿ ਕਾਂਗਰਸ ਨੂੰ ਸੱਤਾ ’ਚ ਰਹਿਣ ਦਾ ਕੋਈ ਹੱਕ ਨਹੀਂ ਰਿਹਾ ਹੈ। -ਪੀਟੀਆਈ