ਨਵੀਂ ਦਿੱਲੀ, 30 ਸਤੰਬਰ
ਸਰਕਾਰ ਨੇ ਵੀਰਵਾਰ ਨੂੰ ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐੱਫ) ਅਤੇ ਕੌਮੀ ਬੱਚਤ ਪ੍ਰਮਾਣ ਪੱਤਰ (ਐੱਨਐੱਸਸੀ) ਵਰਗੀਆਂ ਛੋਟੀਆਂ ਬੱਚਤ ਯੋਜਨਾਵਾਂ ’ਤੇ 2021-22 ਦੀ ਤੀਜੀ ਤਿਮਾਹੀ ਲਈ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਕੋਵਿਡ-19 ਮਹਾਮਾਰੀ ਅਤੇ ਮਹਿੰਗਾਈ ਦਰ ਵਿਚ ਵਾਧੇ ਵਿਚਾਲੇ ਇਹ ਫ਼ੈਸਲਾ ਲਿਆ ਗਿਆ ਹੈ। ਪੀਪੀਐੱਫ ਤੇ ਐੱਨਐੱਸਸੀ ’ਤੇ ਸਾਲਾਨਾ ਵਿਆਜ ਦਰ ਕ੍ਰਮਵਾਰ 7.1 ਫ਼ੀਸਦ ਤੇ 6.8 ਫ਼ੀਸਦ ਬਣੀ ਰਹੇਗੀ। ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ, ‘‘ਵੱਖ-ਵੱਖ ਛੋਟੀਆਂ ਬੱਚਤਾਂ ’ਤੇ ਵਿਆਜ ਦੀਆਂ ਦਰਾਂ 2021-22 ਦੀ ਤੀਜੀ ਤਿਮਾਹੀ (1 ਅਕਤੂਬਰ 2021 ਤੋਂ 31 ਦਸੰਬਰ 2021) ਲਈ ਪਹਿਲਾਂ ਵਾਲੀਆਂ ਹੀ ਰਹਿਣਗੀਆਂ। -ਪੀਟੀਆਈ